Founder Message

ੱੱੱFounders Message — ਬਜੁਰਗ ਸਾਡਾ ਇਤਿਹਾਸ ਸਾਡੀ ਵਿਰਾਸਤ, ਸਾਡਾ ਸਰਮਾਇਆ ਹਨ — ਵਿਸ਼ਵ ਭਰ ਵਿੰਚ ਸਾਡੇ ਤਿਉਹਾਰ ਤੇ ਵਖ ਵਖ ਵਰਗਾ ਨੂੰ ਸਮਰਪਿਤ ਦਿਨ ਰੱਖੇ ਗਏ ਹਨ ਅਤੇ ਮਨਾਏ ਜਾਦੇ ਹਨ ਪਰ 2019 ਵਿੱਚ ਇੱਕ ਦਿਨ ਅਮ੍ਰਿਤ ਵੇਲੇ ਖਿਆਲ ਆਇਆ ਕਿ ਸਾਡੇ ਬਜੁਰਗਾਂ, ਜਿਨ੍ਹਾਂ ਦੇ ਸਾਏ ਬਡਮੁੱਲੇ ਯੌਗਦਾਨ ਕਰਕੇ ਅਸੀਂ ਇੱਕ ਸੋਹਣੇ ਸਮਾਜ ਵਿੱਚ ਜੀ ਰਹੇ ਹਾਂ ਅਤੇ ਜਿੰਨ੍ਹਾਂ ਕਰਕੇ ਅਸੀਂ ਇਸ ਦੁਨੀਆ ਦੇ ਰੰਗ ਮਾਣ ਰਹੇ ਹਾਂ, ਉਹਣਾਂ ਲਈ ਕੋਈ ਵਿਸ਼ੇਸ਼ ਦਿਨ ਰੱਖ ਕੇ ਘੱਟੋ-ਘੱਟ ਪੰਜਾਬ ਵਿੱਚ ਮਨਾਇਆ ਜਾਂਦਾ ਨਹੀ ਦੇਖਿਆ। ਸੋ ਮੇਰੀ ਦਿਲੀ ਇੱਛਾ ਸੀ ਕਿ ਇੱਕ ਦਿਨ ਅਜਿਹਾ ਜਰੂਰ ਹੋਵੇ ਜਦੋਂ ਅਸੀ ਬਜੁਰਗਾਂ ਨੂੰ ਉਹਨਾਂ ਦੇ ਜੀਵਨ ਭਰ ਵਿੱਚ ਕੀਤੀਆਂ ਕਮਾਈਆਂ ਦੇ ਸ਼ੁਕਰਾਨੇ ਵਜੋਂ, ਉਹਨਾਂ ਨਾਲ ਮਿਲਕੇ ਇਕੱਤਰਤਾ ਹੋਵੇ ਤੇ ਉਸਨੂੰ ਬਜੁਰਗਾਂ ਨਾਲ ਰੰਗਾਰੰਗ ਪ੍ਰੋਗਰਾਮ ਮਣਾਈਏ ਉਹਨੂੰ ਆਪਣੀ ਰਿਟਾਇਰਮੈਂਟ ਲਾਈਫ ਨੂੰ ਹੱਸ ਖੇਡ ਕੇ ਬਿਤਾਉਣ ਲਈ ਪ੍ਰੇਰਿਤ ਕੀਤਾ ਜਾਵੇ ਤੇ ਉਹਨੂੰ ਸਮਾਜ ਵਿੱਚ ਬਣਦਾ ਸਤਿਕਾਰ ਜਰੂਰ ਮਿਲੇ ਜੋ ਕਿ ਹੋਲੀ ਹੋਲੀ ਸਾਡੇ ਸਮਾਜ ਦੇ ਨੌਜਵਾਨ ਵਰਗ ਵਲੋਂ ਘਟਦਾ ਜਾ ਰਿਹਾ ਹੈ?

ਸੋ ਇਸੇ ਵਿਚਾਰ ਨੂੰ ਲੈਕੇ ਇੰਟਰਨੈਂਟ ਤੋਂ ਪਤਾ ਲੱਗਾ ਕਿ 21 ਅਗਸਤ ਨੂੰ ਵਿਸ਼ਵ ਸੀਨੀਅਰ ਸੀਟੀਜਨ ਦਿਵਸ ਬਣਾਇਟਾ ਗਿਆ ਹੈ ਅਤੇ ਇੱਕ ਦਿਨ ਨੂੰ ਹੀ ਬਠਿੰਡਾ ਵਿੱਚ ਇੱਕ ਜਿਲ੍ਹਾ ਪੱਧਰ ਦਾ ਪ੍ਰੋਗਰਾਮ ਉਲੀਕਣ ਦਾ ਵਿਚਾਰ ਬਣਿਆ ਜਿਸ ਨੂੰ ਆਪਣੇ ਸਭ ਤੋ ਨੇੜੇ ਦੇ ਦੋਸਤ ਗੁਰਮੀਤ ਨਾਲ ਸਾਂਝਾ ਕੀਤਾ ਜਿਸਨੂੰ ਬਿਨਾਂ ਕਿਸੇ ਸਵਾਲ ਜਵਾਬ ਦੇ ਇਸ ਪ੍ਰੋਗਰਾਮ ਨੂੰ ਮਨਾਉਣ ਵਿਚ ਹਾਮੀ ਭਰੀ ਤੇ ਸਾਡੀ ਦੋਹਾ ਦੀ ਆੜੀ ਕਰਕੇ ਹੀ ਅਸੀਂ ਸੋਚਿਆ ਕਿ ਬਜੁਰਗਾਂ ਨੂੰ ਵੀ ਅਸੀ ਆਪਣੇ ਆੜੀ ਬਣਾਈਏ ਤੇ ਆੜੀ ਆੜੀ ਗਰੁਪ ਦੀ ਸ਼ੁਰੂਆਤ ਹੋਈ।

ਸਾਡਾ ਮਕਸਦ ਸੀ ਕਿ ਨੌਜਵਾਨਾਂ ਦੇ ਵਿਦੇਸ਼ਾ ਵਿਚ ਜਾਣ ਦੇ ਰੁਝਾਨ ਕਾਰਨ ਮਾਪੇ ਆਪਣੀ ਵਡੇਰੀ ਉਮਰ ਵਿੱਚ ਇੱਕਲਤਾ ਭੋਗ ਰਹੇ ਹਨ ਅਤੇ ਕਿਤੇ ਨਾ ਕਿਤੇ ਨਿਰਾਸ਼ਾ ਦੇ ਸਿ਼ਕਾਰ ਹੋ ਰਹੇ ਹਨ ਅਸੀਂ ਆਪਣੀ ਸੰਸਥਾ ਜਰੀਏ ਉਹਨਾਂ ਨਾਲ ਰਲ ਮਿਲਕੇ ਵਿਸ਼ਵ ਸੀਨੀਅਰ ਸਿਟੀਜਨ ਦਿਵਸ ਤੋਂ ਇਲਾਵਾ ਵੀ ਤਿਉਹਾਰ ਮਨਾਈਏ ਤਾਂ ਜੋ ਉਹਨਾਂ ਵਿਚ ਜਿੰਦਾ ਦਿਲੀ ਨਾਲ ਜਿਉਂਣ ਦੀ ਇਛਾ ਵਿੱਚ ਵਾਧਾ ਕੀਤਾ ਜਾ ਸਕੇ। ਇਸ ਤੋਂ ਇਲਾਵਾ ਆੜੀ ਆੜੀ ਫਾਉਂਡੇਸ਼ਨ ਦੇ ਜਰੀਏ ਬਜੁਰਗਾਂ ਨੂੰ ਇਕੱਠੇ ਕਰਕੇ ਉਹਨਾਂ ਵਿੱਚ ਆਪਸੀ ਸਾਂਝ ਬਣਾਕੇ ਜਿੰਦਗੀ ਨੂੰ ਆਪਣੇ ਮੇਲ ਮਿਲਾਪ ਨਾਲ ਸੁਖਾਲੇ ਢੰਗ ਨਾਲ ਜੀਣ ਦੀ ਸੇਧ ਦੇਣਾ ਵੀ ਸਾਡਾ ਮਕਸਦ ਸੀ।

ਅਸੀਂ ਆਪਣੇ ਹੋਰ ਦੋਸਤਾਂ ਨਾਲ ਵੀ ਇਹ ਵਿਚਾਰ ਸਾਂਝਾ ਕੀਤਾ ਜਿਨ੍ਹਾਂ ਦੀ ਸਹਾਇਤਾ ਨਾਲ ਅਸੀ 21 ਅਗਸਤ 2019 ਤੋਂ ਆੜੀ ਆੜੀ ਦੀ ਸ਼ੁਰਆਤ ਕੀਤੀ ਜਿਸ ਤੋਂ ਆੜੀ ਆੜੀ ਲਗਾਤਾਰ ਅੱਗੇ ਵੱਧ ਰਿਹਾ ਹੈ ਤੇ ਸਾਨੂੰ ਹਜਾਰਾ ਬਜੁਰਗਾਂ ਦਾ ਅਸ਼ੀਰਵਾਦ ਮਿਲ ਰਿਹਾ ਹੈ ਜਿਸ ਵਿੱਚ ਸੀਨੀਅਰ ਸਿਟੀਜਨ ਕਾਉਂਸਲ (ਰਜਿ) ਐਨ.ਐਫ.ਐਲ. ਐਕਸ ਇੰਪਲਾਈਜ਼ ਵੈਲਫੇਅਰ ਐਸੋਸੀਏਸ਼ਨ (ਰਜਿ) ਬੈਂਕ ਰਿਟਾਇਰੀਜ਼ ਯੂਨਾਇਟਿੜ ਫੋਰਮ ਬਠਿੰਡਾ (ਰਜਿ) ਲਾਫੀਨਗ ਐਂਡ ਕਲੈਪਿੰਗ ਕਲਬ ਬਠਿੰਡਾ (ਰਜਿ) ਪੈਨਸ਼ਨਰਜ਼ ਐਸੋਸੀਏਸ਼ਨ ਗੁਰੂ ਨਾਨਕ ਦੇਵ ਥਰਮਲ ਪਲਾਂਟ ਬਠਿੰਡਾ (ਰਜਿ) ਤੋ ਇਲਾਵਾਂ ਬਹੁਤ ਬਾਰੇ ਬਜੁਰਗਾਂ ਦੇ ਗਰੁਪ ਸਾਡੇ ਨਾਲ ਜੁੜ ਚੁੱਕੇ ਹਨ ਤੇ ਆੜੀ ਆੜੀ ਦਾ ਪਰਿਵਾਰ ਲਗਾਤਾਰ ਵੱਧਦਾ ਜਾ ਰਿਹਾ ਹੈ।
ਹਰਦਵਿੰਦਰ ਸਿੰਘ : CEO

Founders Message  ਜਿਵੇਂ ਸਾਨੂੰ ਕੰਮ ਲਈ ਆਪਣੇ ਹੋਮ ਟਾਊਨ ਤੋਂ ਬਾਹਰ ਜਾਣਾ ਪੈਂਦਾ ਹੈ । ਪਰ ਮਾਂ ਬਾਪ ਨੇ ਸਾਡੇ ਲਈ ਜੋ ਕੁਛ ਕੀਤਾ, ਸਾਨੂੰ ਪੜ੍ਹਾਇਆ ਅਤੇ ਜ਼ਿੰਦਗੀ ਜਿਉਣ ਦੇ ਕਾਬਲ ਬਣਾਇਆ ਚਾਹੇ ਅਸੀਂ ਕਿਸੇ ਵੀ ਕਾਰਣ ਦੂਰ ਰਹਿ ਰਹੇ ਹਾਂ, ਪਾਰ ਸਾਡੇ ਦਿਲ ਵਿਚ ਮਾਂ ਬਾਪ ਦੀ ਇੱਜ਼ਤ ਘੱਟ ਨਹੀਂ ਹੋਣੀ ਚਾਹੀਦੀ ।

ਅਸੀਂ ਜੋਬ (job) ਅਤੇ financially ਕਿੰਨੇ ਵੀ ਵੱਡੇ ਹੋ ਜਾਈਏ ਪਰ ਕਦੇ ਵੀ ਆਪਣੇ ਮਾਂ – ਬਾਪ ਤੋਂ ਵੱਡੇ ਨਹੀਂ ਹੋ ਸਕਦੇ । ਅਸੀਂ ਇਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਤਕ ਮੂਲ ਅਨੁਭਵ ਅਗੇ ਵਧਾਉਣ ਲਈ ਅਤੇ ਸਮਾਜਿਕ ਕਦਰਾ ਬਰਕਰਾਰ ਰੱਖਣ ਲਈ ਮਦਦ ਕਰਦੇ ਹਨ ।

ਅੱਜ ਦੀ ਭੱਜ – ਦੌੜ ਦੀ ਜ਼ਿੰਦਗੀ ਵਿਚ ਜੇ ਅਸੀਂ ਆਪਣੇ ਮਾਂ – ਬਾਪ ਨਾਲ ਜੁੜੇ ਰਹਾਂਗੇ ਅਤੇ ਜ਼ਿੰਦਗੀ ਜਿਉਣ ਦੇ ਤਜੁਰਬੇ ਓਹਨਾ ਤੋਂ ਲੈਂਦੇ ਰਹਾਂਗੇ ਤਾਂ ਅਸੀਂ ਆਪਣੇ ਆਉਣ ਵਾਲੀ ਜ਼ਿੰਦਗੀ ਨੂੰ ਵਧੀਆ ਢੰਗ ਨਾਲ ਜੀ ਸਕਾਂਗੇ ।

ਇਸ ਤਰਾਹ ਦੀ ਸੰਸਥਾ ਬਣਾਉਣਾ ਸਾਡੀ ਭਾਵਨਾ ਹੀ ਨਹੀਂ ਸਗੋਂ ਸਾਡੀ ਜਿੰਮੇਵਾਰੀ ਬਣਦੀ ਹੈ ।
ਗੁਰਮੀਤ ਸਿੰਘ – MD

“Empowering elders isn’t just about giving them a hand; it’s about restoring their sense of pride and purpose.”

Join Us Today

15 + 6 =